ਜਿਲਾ ਫਿਰੋਜਪੁਰ ਵਿਚ ਵੱਧਦੇ ਕੈਂਸਰ ਤੇ ਚਮੜੀ ਦੇ ਰੋਗਾਂ ਨੂੰ ਦੇਖਦੇ ਫਿਰੋਜਪੁਰ ਪ੍ਰੈਸ ਕਲੱਬ ਨੇ ਫਰੀ ਚੈਕਅਪ ਕੈਂਪ ਲਗਾਇਆ

Posted by HARISH MONGA about 11-Oct-2018 [ 63]

ਜਿਲਾ ਫਿਰੋਜਪੁਰ ਵਿਚ ਵੱਧਦੇ ਕੈਂਸਰ ਤੇ ਚਮੜੀ ਦੇ ਰੋਗਾਂ ਨੂੰ ਦੇਖਦੇ ਫਿਰੋਜਪੁਰ ਪ੍ਰੈਸ ਕਲੱਬ ਨੇ ਫਰੀ ਚੈਕਅਪ ਕੈਂਪ ਲਗਾਇਆ

ਫ਼ਿਰੋਜ਼ਪੁਰ, 11 ਅਕਤੂਬਰ ( Harish Monga ) ਫਿਰੋਜਪੁਰ ਜਿਲੇ ਵਿਚ ਕੈਂਸਰ ਤੇ ਚਮੜੀ ਦੇ ਵੱਧਦੇ ਮਰੀਜਾਂ ਦੀ ਸੰਖਿਆ ਨੂੰ ਦੇਖਦੇ ਹੋਏ ਅੱਜ ਫਿਰੋਜਪੁਰ ਪ੍ਰੈਸ ਕਲੱਬ ਵੱਲੋਂ ਪ੍ਰਧਾਨ ਮਨਦੀਪ ਕੁਮਾਰ ਮੋਂਟੀ ਅਤੇ ਚੇਅਰਮੈਨ ਗੁਰਦਰਸ਼ਨ ਸਿੰਘ ਸੰਧੂ ਦੀ ਅਗਵਾਈ ਹੇਠ ਸਿਵਲ ਹਸਪਤਾਲ ਫਿਰੋਜਪੁਰ ਸ਼ਹਿਰ ਵਿਚ ''ਕੈਂਸਰ, ਚਮੜੀ, ਨੱਕ ਤੇ ਗਲੇ ਦਾ ਫਰੀ ਚੈਕਅਪ ਕੈਂਪ" ਲਗਾਇਆ ਗਿਆ, ਜਿਸ ਵਿਚ ਫਰੀਦਕੋਟ ਮੈਡੀਕਲ ਕਾਲਜ ਦੇ ਕੈਂਸਰ ਦੀ ਬਿਮਾਰੀ ਦੇ ਮਾਹਿਰ ਡਾਕਟਰ ਪ੍ਰਦੀਪ ਕੁਮਾਰ ਗਰਗ, ਡਾਕਟਰ ਸੁਨਾਲੀ, ਚਮੜੀ ਰੋਗਾ ਦੇ ਮਾਹਿਰ ਡਾਕਟਰ ਅਮਰਬੀਰ ਸਿੰਘ ਅਤੇ ਸਿਵਲ ਹਸਪਤਾਲ ਫਿਰੋਜਪੁਰ ਦੇ ਮਾਹਿਰ ਡਾਕਟਰ ਗੁਰਮੇਜ ਰਾਮ ਗੋਰਾਇਆ, ਡਾਕਟਰ ਹਿਮਾਨੀ ਸ਼ਰਮਾ ਅਤੇ ਡਾਕਟਰ ਈਸ਼ਾ ਸਿੰਘ ਨੇ ਮਰੀਜਾਂ ਦਾ ਚੈਕਅਪ ਕੀਤਾ।  ਇਸ ਮੌਕੇ ਡਾਕਟਰ ਰਜਿੰਦਰ ਮਨਚੰਦਾ ਤੇ ਡਾਕਟਰ ਤਲਵਾਰ ਆਦਿ ਵੀ ਮੋਜੂਦ ਸਨ। 

ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਫਿਰੋਜਪੁਰ ਬਲਵਿੰਦਰ ਸਿੰਘ ਧਾਲੀਵਾਲ ਨੇ ਕੀਤਾ ਤੇ ਸਿਵਲ ਸਰਜਨ ਫਿਰੋਜਪੁਰ ਡਾਕਟਰ ਸੁਰਿੰਦਰ ਕੁਮਾਰ ਨੇ ਕੈਂਪ ਸਮਾਰੋਹ ਦੀ ਅਗਵਾਈ ਕੀਤੀ। ਪ੍ਰੈਸ ਕਲੱਬ ਦੇ ਚੇਅਰਮੈਨ ਗੁਰਦਰਸ਼ਨ ਸਿੰਘ ਸੰਧੂ, ਪ੍ਰਧਾਨ ਮਨਦੀਪ ਕੁਮਾਰ, ਪਰਮਿੰਦਰ ਸਿੰਘ ਥਿੰਦ, ਹਰਚਰਨ ਸਿੰਘ ਸਾਮਾਂ, ਮਾਸਟਰ ਮਦਨ ਲਾਲ ਤਿਵਾੜੀ ਅਤੇ ਹਰੀਸ਼ ਮੋਂਗਾ ਆਦਿ ਨੇ ਡਿਪਟੀ ਕਮਿਸ਼ਨਰ ਫਿਰੋਜਪੁਰ ਦਾ ਸਵਾਗਤ ਕਰਦੇ ਲੋਕਾਂ ਦੀ ਮਦਦ ਲਈ ਸਿਵਲ ਹਸਪਤਾਲ ਫਿਰੋਜਪੁਰ ਵਿਚ ਆਧੁਨਿਕ ਮੈਡੀਕਲ ਸਹੂਲਤਾਂ ਅਤੇ ਕੈਂਸਰ ਦੇ ਇਲਾਜ ਲਈ ਮਾਹਿਰ ਡਾਕਟਰ ਤੇ ਖਾਲੀ ਪਏ ਡਾਕਟਰਾਂ ਦੇ ਆਹੁਦਿਆਂ 'ਤੇ ਡਾਕਟਰ ਲਿਆਉਣ ਆਦਿ ਮੰਗਾਂ ਉਨ੍ਹਾਂ ਦੇ ਸਾਹਮਣੇ ਰੱਖੀਆਂ। ਡਿਪਟੀ ਕਮਿਸ਼ਨਰ ਫਿਰੋਜੁਪਰ ਅਤੇ ਸਿਵਲ ਸਰਜਨ ਨੇ ਫਿਰੋਜਪੁਰ ਪ੍ਰੈਸ ਕਲੱਬ ਵੱਲੋਂ ਇਹ ਕੈਂਪ ਲਗਾਉਣ ਦੀ ਪ੍ਰਸ਼ੰਸ਼ਾ ਕੀਤੀ ਅਤੇ ਕਿਹਾ ਕਿ ਇਹ ਮਨੁੱਖਤਾ ਦੀ ਸੱਚੀ ਸੇਵਾ ਹੈ। ਉਨ੍ਹਾਂ ਕਿਹਾ ਕਿ ਫਿਰੋਜਪੁਰ ਵਿਚ ਹਫਤੇ ਵਿਚ 2-3 ਦਿਨ ਲਈ ਸਿਵਲ ਹਸਪਤਾਲ ਫਿਰੋਜਪੁਰ ਵਿਚ ਕੈਂਸਰ ਦੇ ਮਾਹਿਰ ਡਾਕਟਰ ਤਾਇਨਾਤ ਕਰਨ ਲਈ ਪੰਜਾਬ ਸਰਕਾਰ ਨੂੰ ਲਿਖਿਆ ਜਾਵੇਗਾ ਅਤੇ ਮਰੀਜਾਂ ਦੇ ਇਲਾਜ ਲਈ ਸਭ ਤਰ੍ਹਾਂ ਦੇ ਜਰੂਰੀ ਪ੍ਰਬੰਧ, ਦਵਾਈਆਂ ਤੇ ਡਾਕਟਰ ਉਪਲੱਬਧ ਕਰਵਾਏ ਜਾਣਗੇ। ਕਲੱਬ ਦੇ ਆਹੁਦੇਦਾਰਾਂ ਨੇ ਦੱਸਿਆ ਕਿ ਇਸ ਕੈਂਪ ਵਿਚ ਕਰੀਬ 450 ਮਰੀਜਾਂ ਦਾ ਚੈਕਅਪ ਕੀਤਾ ਗਿਆ ਅਤੇ ਕੈਂਸਰ ਦੇ ਲੱਛਣਾ ਵਾਲੇ ਮਰੀਜਾਂ ਨੂੰ ਟੈਸਟ ਕਰਵਾਉਣ ਲਈ ਕਿਹਾ ਗਿਆ ਅਤੇ ਮਰੀਜਾਂ ਨੂੰ ਦਵਾਈਆਂ ਵੰਡੀਆਂ ਗਈਆਂ। ਡੀ.ਸੀ. ਫਿਰੋਜਪੁਰ ਤੇ ਸਿਵਲ ਸਰਜਨ ਫਿਰੋਜਪੁਰ ਨੇ ਕਲੱਬ ਵੱਲੋਂ ਡਾਕਟਰਾਂ ਤੇ ਸਟਾਫ ਨੂੰ ਇਨਾਮ ਵੰਡੇ ਗਏ ਅਤੇ ਕਲੱਬ ਵੱਲੋਂ ਬਲਵਿੰਦਰ ਸਿੰਘ ਧਾਲੀਵਾਲ ਤੇ ਡਾਕਟਰ ਸੁਰਿੰਦਰ ਕੁਮਾਰ ਨੂੰ ਯਾਦਗਾਰੀ ਚਿੰਨ ਭੇਂਟ ਕੀਤੇ ਗਏ। Team Ferozepur Online

Keystroke Developers GP Webs Dido Post

Recent News

Breaking News From Ferozepur

ਖਿਡਾਰੀ ਅਮਨਦੀਪ ਸਿੰਘ ਨੇ ਗੋਲਡ ਮੈਡਲ ਜਿੱਤ ਕੇ ਫਿਰੋਜ਼ਪੁਰ ਦਾ ਨਾਮ ਉੱਚਾ ਕੀਤਾ : ਪਿੰਕੀ  21-Oct-2018 ਲੱਖਾਂ ਦੀ ਲਾਗਤ ਨਾਲ ਬਣਿਆ ਆਂਗਣਵਾੜੀ ਸੈਂਟਰ ਕੀਤਾ ਲੋਕ ਅਰਪਿਤ 21-Oct-2018 ਸ਼ਹੀਦਾਂ ਤੋਂ ਸੇਧ ਲੈ ਕੇ ਪੰਜਾਬ ਪੁਲਿਸ ਨੂੰ ਲੋਕ ਸੇਵਾ ਪ੍ਰਤੀ ਹੋਰ ਵੀ ਤਨਦੇਹੀ ਨਾਲ ਕਰਨਾ ਚਾਹੀਦਾ ਹੈ ਕੰਮ:-ਡੀ.ਆਈ.ਜੀ. ਐੱਮ. ਐੱਸ. ਛੀਨਾ 21-Oct-2018 RSS celebrates Foundation Day, performs ‘Shastra Pooja’ 19-Oct-2018 RPF booked 360 farmers for blocking two rail tracks in Ferozepur 19-Oct-2018 ਫਿਰੋਜ਼ਪੁਰ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਖੇਡਾਂ (ਅੰਡਰ 18) ਸ਼ਾਨੋ-ਸ਼ੌਕਤ ਨਾਲ ਸਮਾਪਤ 18-Oct-2018 2205 ਲਾਭਪਾਤਰੀਆਂ ਨੂੰ ਆਸ਼ੀਰਵਾਦ ਸਕੀਮ ਤਹਿਤ ਦਿੱਤਾ ਜਾ ਚੁੱਕਾ ਹੈ ਲਾਹਾ-ਜ਼ਿਲ੍ਹਾ ਭਲਾਈ ਅਫ਼ਸਰ 18-Oct-2018 Farmers protest over various demands by blocking rail traffic in Ferozepur 18-Oct-2018 ਜ਼ਿਲ੍ਹਾ ਰਾਈਫ਼ਲ ਐਸੋਸੀਏਸ਼ਨ ਵੱਲੋਂ ਨਿਸ਼ਾਨੇਬਾਜ਼ੀ ਵਿਚ ਮੱਲ੍ਹਾਂ ਮਾਰਨ ਵਾਲੇ ਸ਼ੂਟਰਸ ਨੂੰ ਕੀਤਾ ਗਿਆ ਸਨਮਾਨਿਤ 18-Oct-2018 ਐਸ ਬੀ ਐਸ ਕੈਂਪਸ ਵਿੱਚ ਫਰੈਸ਼ਰਜ਼ ਪਾਰਟੀ-2018 ਦਾ ਆਯੋਜਨ 17-Oct-2018
Back to Top