ਰੋਟਰੀ ਕੱਲਬ ਫ਼ਿਰੋਜ਼ਪੁਰ ਕੈਂਟ ਵੱਲੋਂ ਵਿਨਜ ਪ੍ਰੋਗਰਾਮ ਅਧੀਨ ਹੈਂਡ- ਵਾਸ਼ ਦਿਵਸ ਮਨਾਇਆਂ ਗਿਆ

Posted by HARISH MONGA about 11-Sep-2018 [ 149]

ਰੋਟਰੀ ਕੱਲਬ ਫ਼ਿਰੋਜ਼ਪੁਰ ਕੈਂਟ ਵੱਲੋਂ ਵਿਨਜ ਪ੍ਰੋਗਰਾਮ ਅਧੀਨ ਹੈਂਡ- ਵਾਸ਼ ਦਿਵਸ ਮਨਾਇਆਂ ਗਿਆ

 Ferozepur, September 11, 2018(Harish Monga): ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਬਲਵਿੰਦਰ ਸਿੰਘ ਧਾਲੀਵਾਲ , ਜਿਲ਼ਾ ਸਿੱਖਿਆ ਅਫਸਰ ਨੇਕ ਸਿੰਘ , ਉਪ  ਜਿਲ਼ਾ ਸਿੱਖਿਆ ਅਫਸਰ ਪ੍ਰਗਟ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 01-09-2018 ਤੋਂ 15-09-2018 ਤੱਕ ਚੱਲ ਰਹੇ ਸਵੱਛਤਾ ਪਖਵਾੜੇ  ਦੇ ਅੱਜ ਦੇ ਦਿਨ ਸਰਕਾਰੀ ਸਕੈਡੰਰੀ ਸਕੂਲ, ਸਾਂਦੇ ਹਾਸ਼ਮ , ਪ੍ਰਾਇਮਰੀ ਸਕੂਲ ਸਾਂਦੇ-ਹਾਸ਼ਮ, ਸਰਕਾਰੀ ਸਕੂਲ ਆਸਲ, ਸਰਕਾਰੀ ਪ੍ਰਾਇਮਰੀ ਸਕੂਲ ਬਾਜੀਦਪੁਰ ਵਿਖੇ ਰੋਟਰੀ ਕੱਲਬ ਦੇ ਵਾਸ਼ ਇੰਨ ਸਕੂਲਜ ( WINS) ਪ੍ਰੋਗਰਾਮ ਅਧੀਨ ਰੋਟਰੀ ਕੱਲਬ ਫ਼ਿਰੋਜ਼ਪੁਰ ਕੈਂਟ ਵੱਲੋਂ ਡਿਸਟਿਕ ਗਵਰਨਰ 2020-21 ਵਿਜੇ ਅਰੋੜਾ , ਪ੍ਰਧਾਨ ਰੋਟਰੀਅਨ ਅਭਿਮਨਯੂ ਦਿਓੜਾ, ਰੋਟਰੀਅਨ ਅਸ਼ੋਕ ਬਹਿਲ ਅਤੇ ਪ੍ਰਿੰਸੀਪਲ ਸ਼ਾਲੁ ਰਤਨ ਦੀ ਅਗਵਾਈ ਵਿੱਚ ਹੈਂਡ-ਵਾਸ਼ ਦਿਵਸ ਵਜੋਂ ਮਨਾਇਆ ਗਿਆ ।            

ਸਵੱਛਤਾ ਪਖਵਾੜੇ ਅਤੇ ਰੋਟਰੀ ਵਾਸ਼ ਇੰਨ ਸਕੂਲਜ ਪ੍ਰੋਗਰਾਮ ਸੰਬੰਧੀ ਜਾਣਕਾਰੀ ਦਿੰਦੇ ਕੋਆਡੀਨੇਟਰ ਰੋਟਰੀਅਨ ਕਮਲ ਸ਼ਰਮਾ ਨੇ ਦੱਸਿਆ ਕਿ ਇਹਨਾ 15 ਦਿਨਾਂ ਵਿੱਚ ਜਿੱਥੇ ਸਕੂਲ, ਉਸਦਾ ਆਲਾ ਦੁਆਲਾ ਸਾਫ਼ -ਸੁਥਰਾ ਬਣਾਇਆਂ ਜਾਵੇਗਾ , ਉੱਥੇ ਵਿੱਦਿਆਰਥੀਆ ਨੂੰ ਸਵੈ-ਸਵੱਛਤਾ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ, ਇਸ ਸੰਬੰਧੀ ਰੋਟਰੀ ਕਲੱਬ ਫ਼ਿਰੋਜ਼ਪੁਰ ਕੈਂਟ ਵਲ਼ੋ WINS ਪ੍ਰੋਗਰਾਮ ( ਵਾਸ਼ ਇੰਨ ਸਕੂਲਜ) ਅਧੀਨ ਜਿਲ਼ੇ ਦੇ ਕਈ ਸਕੂਲਾਂ ਦੀ ਚੋਣ ਕੀਤੀ ਗਈ ਹੈ ਤਾਂਕਿ ਵਿੱਦਿਆਰਥੀਆ ਨੰੂ ਸਵੈ-ਸਵੱਛਤਾ ਦੀ ਜਾਣਕਾਰੀ ਮਿਲ ਸਕੇ ਅਤੇ ਸਾਬਣ ਨਾਲ ਹੱਥ ਧੋਣ ਦੀ ਆਦਤ ਬਣ ਸਕੇ । ਇਸ ਮੌਕੇ  ਡਾ.ਅਨਿਲ ਚੋਪੜਾ, ਡਾ.ਐਲ ਕੇ ਕੋਹਲੀ, ਹਰਵਿੰਦਰ ਘਈ, ਸੱਕਤਰ ਸੰਜੇ ਮਿਤਲ, ਹਰਸਿਮਰਨ ਸਿੰਘ, ਦਸ਼ਮੇਸ਼ ਸਿੰਘ ਸੇਠੀ, ਲਲਿਤ ਮਲਿਕ, ਗੁਲਸ਼ਨ ਸਚਦੇਵਾ, ਕਪਿਲ ਟੰਡਨ, ਅਰੁਣ ਖੇਤਰਪਾਲ, ਰੋਟਰੀਅਨ ਇੰਦਰਪਾਲ ਸਿੰਘ , ਅਸ਼ਵਨੀ ਗਰੋਵਰ, ਰਿੰਪੀ ਅਰੋੜਾ , ਬਲਦੇਵ ਸਲੂਜਾ, ਅਨਿਲ ਸੂਦ, ਸੁਖਦੇਵ ਸ਼ਰਮਾ ਆਦਿ ਹਾਜ਼ਰ ਸਨ।Team Ferozepur Online

Keystroke Developers GP Webs Dido Post

Recent News

Breaking News From Ferozepur

दास एंड ब्राऊन वल्र्ड स्कूल में साईंस फेयर का आयोजन, 300 किशोर वैज्ञानिको ने बनाएं 50 मॉडल्स 18-Nov-2018 Major IT giant WIPRO conducted National Level Online Recruitment Test at SBS Technical Campus 18-Nov-2018 On National Press Day on November 16 by Charandeep Singh PCS, SDM Malerkotla 16-Nov-2018 Members of BKU (Sidhpur) demands reschedule of paddy sowing date 16-Nov-2018 Red Ribbon Club organizes introductory session on Break the Stigma under Psychiatry Awareness Programme 16-Nov-2018 Parminder Singh, Ajit Reporter from Ferozepur no more, cremation on Nov 16 at 2 pm 14-Nov-2018 VWS and BSF celebrated Children Day at Indo Pak Border. 14-Nov-2018 ਪੁਲਿਸ ਦੇ ਸਾਂਝ ਕੇਂਦਰ ਵੱਲੋਂ ਡੇਂਗੂ ਬਿਮਾਰੀ ਬਾਰੇ ਜਾਗਰੂਕਤਾ ਮੁਹਿੰਮ ਜਾਰੀ 13-Nov-2018 सांझ केंद्र और स्ट्रीम लाइन वेलफेयर सोसायटी के सहयोग से डेंगू और मलेरिया से बचाव जागरूकता कैंप लगाया 12-Nov-2018 ਮੌਜੂਦਾ ਵਰ੍ਹੇ ਦੌਰਾਨ ਅਵੈਧ ਮਾਈਨਿੰਗ ਕਰਨ ਵਾਲਿਆਂ ਦੇ ਖ਼ਿਲਾਫ਼ 80 ਪਰਚੇ ਕੀਤੇ ਗਏ ਦਰਜ-ਡਿਪਟੀ ਕਮਿਸ਼ਨਰ 12-Nov-2018
Back to Top