ਕੰਨਟਰੈਕਟ ਤੇ ਦਰਜ਼ਾ ਚਾਰ ਮੁਲਾਜ਼ਮ ਕੱਲ 12 ਸਤੰਬਰ ਨੂੰ  ਕਰਨਗੇ ਕਾਲੀਆ ਝੰਡੀਆ ਨਾਲ ਰੋਸ ਪ੍ਰਦਰਸ਼ਨ

Posted by HARISH MONGA about 11-Sep-2018 [ 29]

ਕੰਨਟਰੈਕਟ ਤੇ ਦਰਜ਼ਾ ਚਾਰ ਮੁਲਾਜ਼ਮ ਕੱਲ 12 ਸਤੰਬਰ ਨੂੰ  ਕਰਨਗੇ ਕਾਲੀਆ ਝੰਡੀਆ ਨਾਲ ਰੋਸ ਪ੍ਰਦਰਸ਼ਨ

ਮਿਤੀ 11 ਸਤੰਬਰ 2018(ਫਿਰੋਜ਼ਪੁਰ) ਲੰਬੇ ਸਮੇਂ ਤੋਂ ਸੂਬੇ ਦੇ ਮੁਲਾਜ਼ਮ ਆਪਣੀਆ ਹੱਕੀ ਤੇ ਜ਼ਾਇਜ਼ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਦੇ ਆ ਰਹੇ ਹਨ ਪਰ ਸਰਕਾਰ ਲਗਾਤਾਰ ਮੁਲਾਜ਼ਮਾਂ ਨੂੰ ਅਣਗੋਲਿਆ ਕਰਦੀ ਆ ਰਹੀ ਹੈ। ਅੱਜ ਮੁਲਾਜ਼ਮਾਂ ਵੱਲੋਂ ਰੋਸ ਵਜੋਂ ਜ਼ਿਲ੍ਹਾ ਪ੍ਰਸਾਸ਼ਨ ਨੂੰ ਰੋਸ ਪੱਤਰ ਦਿੱਤਾ। ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਅਤੇ ਦੀ ਕਲਾਸ ਫੋਰ ਗੋਰਮਿੰਟ ਇੰਮਪਲਾਈਜ਼ ਯੂਨੀਅਨ ਦੇ ਪ੍ਰਧਾਨ ਰਾਮ ਪ੍ਰਸਾਦਿ ਤੇ ਰਜਿੰਦਰ ਸਿੰਘ ਸੰਧਾ ਨੇ ਕਿਹਾ ਕਿ ਮੁਲਾਜ਼ਮ ਮੰਗਾਂ ਲਈ ਲਗਾਤਾਰ ਸਘੰਰਸ਼ ਕਰ ਰਹੇ ਹਨ ਪਰ ਸਰਕਾਰ ਮੁਲਾਜ਼ਮਾਂ ਨਾਲ ਗੱਲਬਾਤ ਕਰਨ ਤੋਂ ਵੀ ਭੱਜ ਰਹੀ ਹੈ। 17 ਮਹੀਨਿਆ ਦੋਰਾਨ ਇਕ ਵਾਰ ਵੀ ਮੁੱਖ ਮੰਤਰੀ ਵੱਲੋਂ ਮੁਲਾਜ਼ਮਾਂ ਨਾਲ ਗੱਲਬਾਤ ਨਹੀ ਕੀਤੀ। ਆਗੂਆ ਨੇ ਕਿਹਾ ਕਿ ਕਲ 12 ਸਤੰਬਰ ਨੂੰ ਸਾਰਾਗੜੀ ਦਿਵਸ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਫਿਰੋਜ਼ਪੁਰ ਆ ਰਹੇ ਹਨ। ਉਨ੍ਹਾ ਦੱਸਿਆ ਕਿ ਮੁਲਾਜ਼ਮਾਂ ਵੱਲੋਂ ਜ਼ਿਲ੍ਹਾ ਪ੍ਰਸਾਸ਼ਨ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਲਈ ਬੇਨਤੀ ਪੱਤਰ ਦਿੱਤਾ ਹੈ। ਮੁਲਾਜ਼ਮ ਆਗੂਆ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੁੱਖ ਮੰਤਰੀ ਪੰਜਾਬ ਨਾਲ ਮੁਲਾਜ਼ਮਾਂ ਦੀ ਮੀਟਿੰਗ ਨਾ ਕਰਵਾਈ ਤਾਂ ਮੁਲਾਜ਼ਮ ਕਲ ਕਾਲੀਆ ਝੰਡੀਆ ਨਾਲ ਰੋਸ ਪ੍ਰਦਰਸ਼ਨ ਕਰਨਗੇ ਜਿਸਦੀ ਪੂਰੀ ਜਿੰਮੇਵਾਰੀ ਜ਼ਿਲ੍ਹਾ ਪ੍ਰਸਾਸ਼ਨ ਦੀ ਹੋਵੇਗੀ। ਇਸ ਮੋਕੇ ਸਰਬਜੀਤ ਸਿੰਘ ਟੁਰਨਾ, ਸੁਖਦੇਵ ਸਿੰਘ, ਪਵਨ ਮਦਾਨ, ਅਜੀਤ ਗਿੱਲ, ਲੇਖਰਾਜ, ਗੁਰਦੇਵ ਸਿੰਘ, ਅਮੋਲਕ ਤੇ ਮਨਿੰਦਰ ਮੋਜੂਦ ਸਨ।

ਮੁਲਾਜ਼ਮਾਂ ਦੀਆ ਮੰਗਾਂ 

1.  ਵਿਧਾਨ ਸਭਾ ਵਿਚ ਪਾਸ ਕੀਤੇ The Punjab Adhoc,Contractual,Daily Wages,Temporary,Work Charged and Outsourced Employee Welfare Act 2016  ਨੂੰ ਲਾਗੂ ਕਰਕੇ ਠੇਕਾ, ਆਉਟਸੋਰਸ, ਐਨਲਿਸਟਮੈਂਟ, ਦਿਹਾੜੀਦਾਰ ਤੇ ਹੋਰ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ।

2.  ਸੁਵਿਧਾਂ ਮੁਲਾਜ਼ਮਾਂ ਨੂੰ ਪਹਿਲੀਆ ਪੋਸਟਾਂ ਤੇ ਤੁਰੰਤ ਬਹਾਲ ਕੀਤਾ ਜਾਵੇ।

3.  ਮਹਿੰਗਾਈ ਭੱਤੇ ਦੀਆ ਬਕਾਇਆ ਕਿਸ਼ਤਾਂ ਤੁਰੰਤ ਜ਼ਾਰੀ ਕੀਤੀਆ ਜਾਣ ਅਤੇ 2400 ਰੁਪਏ ਲਗਾਇਆ ਵਾਧੂ ਟੈਕਸ ਤੁਰੰਤ ਵਾਪਿਸ ਲਿਆ ਜਾਵੇ।

4. 125% ਡੀ.ਏ ਨੂੰ ਮੁੱਢਲੀ ਤਨਖਾਹ ਵਿਚ ਮਰਜ਼ ਕੀਤਾ ਜਾਵੇ ਅਤੇ ਅੰਤਰਿਮ ਸਹਾਇਤਾ ਦੀ ਹੋਰ ਕਿਸ਼ਤ ਤੁਰੰਤ ਜ਼ਾਰੀ ਕੀਤੀ ਜਾਵੇ।

5. 6ਵੇਂ ਪੇ ਕਮਿਸ਼ਨ ਦੀ ਰਿਪੋਰਟ ਤੁਰੰਤ ਜ਼ਾਰੀ ਕੀਤੀ ਜਾਵੇ।Team Ferozepur Online

Keystroke Developers GP Webs Dido Post

Recent News

Breaking News From Ferozepur

लायंस क्लब फिरोजपुर आर्शीवाद ने अध्यापकों को सम्मानित करने के लिए आयोजित किया समारोह 21-Sep-2018 Couple found murdered under mysterious circumstances 21-Sep-2018 India holdups visa to Qureshi Chairman, BSMFP for Bhagat Singh’s birth anniversary 20-Sep-2018 ਸਰਕਾਰੀ ਪ੍ਰਾਇਮਰੀ ਸਕੂਲ ਚੱਕ ਟਾਹਲੀ ਵਾਲਾ ਦਾ 1993 ਤੋਂ ਪਹਿਲੋਂ ਦਾ ਦਾਖਲਾ ਖਾਰਜ ਰਜਿਸਟਰ ਤੇ ਹੋਰ ਸਮਾਨ ਚੋਰੀ 19-Sep-2018 ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੁਆਰਾ ਗੋਬਿੰਦ ਕਾਨਵੈਂਟ ਸਕੂਲ  ਫ਼ਿਰੋਜ਼ਪੁਰ ਸ਼ਹਿਰ ਵਿਖੇ ਨਸ਼ਾ ਜਾਗਰੂਕਤਾ ਕੈਂਪ ਲਗਾਇਆ  18-Sep-2018 फ़िरोज़पुर में किसान गोष्टी का किया गया आयोजन, अब किसानों को गेंहू की फसल में गुली डंडा से मिलेगी राहत 18-Sep-2018 ਸਿਹਤ ਵਿਭਾਗ ਵੱਲੋਂ ਟੀ.ਬੀ ਦੇ ਐਮ.ਡੀ.ਆਰ ਮਰੀਜ਼ਾਂ ਨੂੰ ਸਿਵਲ ਹਸਪਤਾਲ ਵਿਖੇ ਪੌਸ਼ਟਿਕ ਖ਼ੁਰਾਕ (ਪੰਜੀਰੀ) ਵੰਡੀ ਗਈ 18-Sep-2018 -राष्ट्रीय अध्यक्ष बोले: अधिकारो से पहले कर्तव्यों का पालन करे हरेक नागरिक- 18-Sep-2018 चुनावो को एक दिन बाकि और जिले में मात्र 15 फीसदी लोगो ने थानो में जमा करवाएं हथियार 18-Sep-2018 Jolt to Akali Dal, AAP; 23 families joined Congress 18-Sep-2018
Back to Top