ਅਪੰਗ ਸੁਅੰਗ ਲੋਕ ਮੰਚ ਪੰਜਾਬ ਵਲੋਂ ਚੇਤਨਾ ਮਾਰਚ ਅੱਜ

Posted by HARISH MONGA about 10-Aug-2018 [ 278]

ਅਪੰਗ ਸੁਅੰਗ ਲੋਕ ਮੰਚ ਪੰਜਾਬ ਵਲੋਂ ਚੇਤਨਾ ਮਾਰਚ ਅੱਜ

ਗੁਰੂਹਰਸਹਾਏ, 9 ਅਗਸਤ  (ਪਰਮਪਾਲ ਗੁਲਾਟੀ)- ਅਸੂਲ ਮੰਚ ਪੰਜਾਬ ਵੱਲੋਂ ਸੂਬੇ ਦੇ ਲੱਖਾਂ ਪੈਨਸ਼ਨ ਧਾਰਕਾਂਅ ਦੀ ਪੈਨਸ਼ਨ 750 ਰੁਪਏ ਤੋਂ ਵਧਾ ਕੇ 2000 ਰੁਪਏ ਮਹੀਨਾ ਕਰਵਾਉਣ ਲਈ 15 ਤੋਂ 20 ਅਗਸਤ ਤੱਕ ਥਾਲ ਖੜਕਾਓ ਪ੍ਰੋਗਰਾਮ ਦੀ ਤਿਆਰੀ ਲਈ ਇਕ ਚੇਤਨਾ ਕਾਫਲਾ ਮਿਤੀ 10 ਅਗਸਤ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸਮਾਧ ਹੁਸੈਨੀਵਾਲਾ ਫਿਰੋਜ਼ਪੁਰ ਤੋਂ ਤੁਰੇਗਾ ਇਸਦੀ ਜਾਣਕਾਰੀ ਦਿੰਦੇ ਹੋਏ ਅਸ਼ੋਕ ਝਾਵਲਾ ਤੇ ਗੁਰਦਾਸ ਦੁਸਾਂਝ ਤੇ ਸਾਂਝੇ ਤੌਰ 'ਤੇ ਦੱਸਿਆ ਕਿ ਇਸ ਕਾਫਲੇ ਨੂੰ ਗਿਆਨੀ ਕੇਵਲ ਸਿੰਘ ਅਤੇ ਅਸੂਲ ਮੰਚ ਦੇ ਕੋਆਰਡੀਨੇਟਰ ਬਲਵਿੰਦਰ ਸਿੰਘ ਸਾਬਕਾ ਵਿਧਾਇਕ ਤਰਸੇਮ ਸਿੰਘ ਯੋਧਾ, ਨਰੇਸ਼ ਕਟਾਰੀਆ ਤੇ ਪ੍ਰੀਤਮ ਸਿੰਘ ਅਖਾੜਾ ਅਤੇ ਹੋਰ ਉਘੇ ਸਮਾਜਸੇਵੀ ਆਗੂ ਰਵਾਨਾ ਕਰਨਗੇ। ਇਸ ਕਾਫਲੇ ਵਿੱਚ 25 ਵਹੀਕਲ ਅੰਗਹੀਣਾਂ ਦੇ ਸ਼ਾਮਿਲ ਹੋਣਗੇ ਤੇ 11 ਵਜੇ ਇਹ ਕਾਫਲਾ ਹੁਸੈਨੀਵਾਲਾ ਤੋਂ ਤੁਰੇਗਾ ਅਤੇ 11 ਅਗਸਤ ਨੂੰ ਮੋਗਾ ਵਿਖੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਇਸ ਕਾਫਲੇ ਦਾ ਵੱਡੇ ਪੱਧਰ 'ਤੇ ਸਵਾਗਤ ਕੀਤਾ ਜਾਵੇਗਾ, ਜਦਕਿ 12 ਅਗਸਤ ਨੂੰ ਜਗਰਾਓ ਦੇ ਬੱਸ ਅੱਡੇ ਕੋਲ ਅਤੇ 13 ਅਗਸਤ ਨੂੰ ਲੁਧਿਆਣਾ ਵਿਖੇ ਪੁੱਜੇਗਾ। ਉਨ੍ਹਾਂ ਕਿਹਾ ਕਿ ਮਸਲਾ ਲੱਖਾਂ ਅੰਗਹੀਣਾਂ ਰੁਲ ਰਿਹੇ ਬਜੁਰਗ ਅਤੇ ਪਤੀ ਗੁਆ ਚੱਕੀਆਂ ਔਰਤਾਂ ਦਾ ਹੈ ਜਦਕਿ ਦਿੱਲੀ ਦੀ ਸਰਕਾਰ ਪੈਨਸ਼ਨ ਦੀ ਰਕਮ ਹਰ ਮਹੀਨੇ 2500 ਰੁਪਏ ਦੇ ਰਹੀ ਹੈ ਤੇ ਹਰਿਆਣਾ ਦੀ ਸਰਕਾਰ 2000 ਰੁਪਏ ਦੇ ਰਹੀ ਹੈ ਤਾਂ ਪੰਜਾਬ ਪੈਨਸ਼ਨ ਧਾਰੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਿਉਂ ਕੀਤਾ ਜਾ ਰਿਹਾ ਹੈ। ਕਿਸਾਨਾਂ, ਮਜਦੂਰਾਂ, ਮੁਲਾਜਮਾਂ ਤੇ ਜਾਗਰੂਕ ਲੋਕਾਂ ਨੂੰ ਉਪਜੋਰ ਅਪੀਲ ਕੀਤੀ ਹੈ ਕਿ 15 ਤੋਂ 20 ਅਗਸਤ ਤੱਕ ਅਸੂਲ ਮੰਚ ਪੰਜਾਬ ਵੱਲੋਂ ਜੋ ਥਾਲ ਖੜਕਾਓ ਪ੍ਰਗਰਾਮ ਪੂਰੇ ਪੰਜਾਬ ਵਿੱਚ ਕੀਤਾ ਜਾ ਰਿਹਾ ਹੈ। ਉਸ 'ਤੇ ਵੱਧ-ਚੜ੍ਹ ਕੇ ਯੋਗਦਾਨ ਪਾਇਆ ਜਾਵੇ ਤਾਂ ਜੋ ਸੁੱਤੀ ਪਈ ਸਰਕਾਰ ਨੂੰ ਜਗਾਇਆ ਜਾਵੇ।
Team Ferozepur Online

Keystroke Developers GP Webs Dido Post

Recent News

Breaking News From Ferozepur

Farmers lift dharna from rail tracks after assurance from administration for meeting with CM 13-Feb-2019 Kissan Sangharsh Committee to hold ‘Rail Roko’ agitation on February 13 12-Feb-2019 Gramin Dak Sewaks go on ‘Indefinite Strike’ in Ferozepur 11-Feb-2019 ਆਧਿਆਪਕਾ ਤੇ ਕੀਤੇ ਲਾਠੀਚਾਰਜ ਦਾ ਪੰਜਾਬ ਦੇ ਮੁਲਾਜਮ ਮੂੰਹ-ਤੋੜਵਾ ਜਵਾਬ ਦੇਣਗੇ-ਲੂਥਰਾ 11-Feb-2019 ਐਸ ਬੀ ਐਸ ਕੈਂਪਸ ਦੀ 20ਵੀਂ ਅਥਲੈਟਿਕ ਮੀਟ 13-14 ਫਰਵਰੀ ਨੂੰ  11-Feb-2019 ਪੰਜਾਬ ਸਰਕਾਰ ਦਾ ਮੁਲਾਜ਼ਮ ਵਿਰੋਧੀ ਚਹਿਰਾ ਹੋਇਆ ਉਜਾਗਰ,ਹੱਕ ਮੰਗਦੇ ਅਧਿਆਪਕਾਂ ਦੀ ਕੀਤੀ ਅੰਨੇ-ਵਾਹ ਕੁੱਟਮਾਰ 11-Feb-2019 Red Cross organizes ‘Identification Camps’ for  persons with special needs 09-Feb-2019 ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਮੋਹਨ ਕੇ ਹਿਠਾੜ ਵਿਖੇ ਲਗਾਇਆ ਵਿਸ਼ਾਲ ਖ਼ੂਨਦਾਨ ਕੈਂਪ 08-Feb-2019 सी.पी.एफ कर्मचारियों ने पुरानी पैंशन स्कीम बहाल करने की मांग को लेकर कांग्रेस भवन समक्ष किया गया अर्थी फूंक प्रदर्शन 07-Feb-2019 ਜ਼ਿਲ੍ਹਾ ਫਿਰੋਜ਼ਪੁਰ ਨੂੰ ਸਰਵੋਤਮ ਸੁਧਾਰਾਂ ਵਜੋਂ ਮੁੱਖ ਮੰਤਰੀ ਵੱਲੋਂ ਕੀਤਾ ਕੀਤਾ ਗਿਆ ਸਨਮਾਨਿਤ  07-Feb-2019
Back to Top