ਐਸ ਬੀ ਐਸ ਕੈਂਪਸ ਵਿਖੇ ਸੈਮੀਨਾਰ ਦਾ ਆਯੋਜਨ

Posted by HARISH MONGA about 08-Aug-2018 [ 107]

ਐਸ ਬੀ ਐਸ ਕੈਂਪਸ ਵਿਖੇ ਸੈਮੀਨਾਰ ਦਾ ਆਯੋਜਨ

ਫਿਰੋਜ਼ਪੁਰ:- ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ਏਆਈਸੀਟੀਈ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੱਲ ਰਹੇ 'ਇੰਡਕਸ਼ਨ ਪ੍ਰੋਗਰਾਮ' ਤਹਿਤ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਨਵੇਂ ਦਾਖਲ ਹੋਏ ਇੰਜੀਨੀਅਰਿੰਗ ਦੇ ਅਤੇ ਆਰਕੀਟੈਕਚਰ ਦੇ ਸਾਰੇ ਵਿਦਿਆਰਥੀਆਂ ਨੇ ਹਿੱਸਾ ਲਿਆ।ਇਸ ਸੈਮੀਨਾਰ ਵਿੱਚ ਉਘੇ ਸਮਾਜ ਸੇਵੀ ਡਾ. ਐਸ ਬੀ ਸਿੰਘ ਸੇਵਾਮੁਕਤ ਪ੍ਰਿੰਸੀਪਲ ਗੁਰੁ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।ਵਿਸ਼ੇਸ਼ ਮਹਿਮਾਨ ਵਜੋਂ ਫਿਰੋਜ਼ਪੁਰ ਤੋਂ ਡਾ. ਜੀ ਐਸ ਢਿਲੋਂ ਅਤੇ ਡਾ ਆਲਮਜੀਤ ਸਿੰਘ ਢਿਲੋਂ ਨੇ ਸ਼ਿਰਕਤ ਕੀਤੀ।ਸੰਸਥਾ ਦੇ ਡਾਇਰੈਕਟਰ ਡਾ. ਟੀ ਐਸ ਸਿੱਧੂ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ।ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਦੌਰਾਨ ਵਿਦਿਆਰਥੀਆਂ ਨਾਲ ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ ਬਹੁਤ ਹੀ ਗਿਆਨ ਭਰਪੂਰ ਅਤੇ ਉਤਸ਼ਾਹਵਰਧਕ ਨੁਕਤੇ ਸਾਂਝੇ ਕੀਤੇ।ਉਹਨਾਂ ਆਪਣੇ ਸਾਧਾਰਨ ਨਿੱਜੀ ਜੀਵਨ ਨਾਲ ਜੁੜੇ ਤਜਰਬਿਆਂ ਬਾਰੇ ਦੱਸਦੇ ਹੋਏ ਵਿਦਿਆਰਥੀਆਂ ਦੇ ਰੌਸ਼ਨ ਭਵਿੱਖ ਲਈ ਰੌਚਕ ਢੰਗ ਨਾਲ ਸੇਧਮਈ ਜਾਣਕਾਰੀ ਮੁਹੱਈਆ ਕਰਵਾਈ।                              
ਡਾ. ਜੀ ਐਸ ਢਿਲੋਂ ਨੇ ਵਿਦਿਆਰਥੀਆਂ ਨੂੰ ਤੰਦਰੁਸਤ ਰਹਿਣ ਅਤੇ ਹਰ ਤਰਾਂ ਦੇ ਮਾਨਸਿਕ ਦਬਾਅ ਤੋਂ ਬਚਣ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।ਡਾ. ਆਲਮਜੀਤ ਸਿੰਘ ਨੇ ਪ੍ਰਦੂਸ਼ਿਤ ਵਾਤਾਵਰਣ ,ਅਜੋਕੀ ਜੀਵਨ ਸ਼ੈਲੀ ਅਤੇ ਖਾਣ ਪੀਣ ਦੀਆਂ ਦੀਆਂ ਗਲਤ ਆਦਤਾਂ ਕਾਰਨ ਪੈਦਾ ਹੋਣ ਵਾਲੇ ਚਮੜੀ ਰੋਗਾਂ ਤੋਂ ਬਚਾਅ ਅਤੇ ਇਲਾਜ ਨਾਲ ਜੁੜੀ ਜਾਣਕਾਰੀ ਦਿੱਤੀ।ਇਸ ਸੈਮੀਨਾਰ ਦੇ ਸੰਯੋਜਕ ਡਾ. ਅਜੇ ਕੁਮਾਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤੇ।ਇਸ ਮੌਕੇ ਡਾ. ਤੇਜੀਤ ਸਿੰਘ, ਡਾ. ਵੀ ਐਸ ਭੁੱਲਰ ਡੀਪੀਈ, ਪ੍ਰਿੰਸੀਪਲ ਸਕੂਲ ਵਿੰਗ ਗੁਰਪ੍ਰੀਤ ਸਿੰਘ, ਪੀਆਰ? ਬਲਵਿੰਦਰ ਸਿੰਘ ਮੋਹੀ , ਗੁਰਮੀਤ ਸਿੰਘ, ਬਲਕਰਨ ਸਿੰਘ,ਚਾਰਲਸ ਗਿੱਲ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ। 
 
Team Ferozepur Online

Keystroke Developers GP Webs Dido Post

Recent News

Breaking News From Ferozepur

ਐਸ ਬੀ ਐਸ ਕੈਂਪਸ ਵਿੱਚ ਆਈਕੇਜੀ  ਪੰਜਾਬ ਟੈਕਨੀਕਲ ਯੂਨੀਵਰਸਿਟੀ ਇੰਟਰ-ਕਾਲਜ  ਲਾਅਨ-ਟੈਨਿਸ  ਟੂਰਨਾਮੈਂਟ ਦਾ ਆਯੋਜਨ 22-Jan-2019 ਸਰਕਾਰੀ ਰੇਟ ਦੇਣ ਤੋਂ ਭੱਜੇ ਭੱਠਾ ਮਾਲਕ, ਮਜ਼ਦੂਰਾਂ ਦੀ ਲੁੱਟ ਜਾਰੀ 22-Jan-2019 *ਸਮੁੱਚੇ ਕੱਚੇ ਅਧਿਆਪਕਾਂ ਦੀਆਂ ਸੇਵਾਵਾਂ ਤੁਰੰਤ ਪੂਰੀਆਂ ਤਨਖਾਹਾਂ ਤੇ ਪੱਕੀਆਂ ਕਰੇ ਸਰਕਾਰ- ਅਧਿਅਾਪਕ ਸੰਘਰਸ਼ ਕਮੇਟੀ* 22-Jan-2019 Dal Khalsa to boycott  Republic Day celebrations, hold protest rallies at Hoshiarpur, Zira and Ludhiana 22-Jan-2019 ਰੈੱਡ ਕਰਾਸ ਸ਼ਾਖਾ ਵੱਲੋਂ ਅੱਜ ਸਪੈਸ਼ਲ ਬੱਚਿਆਂ ਨੂੰ ਸਭਿਆਚਾਰ ਨਾਲ ਜੋੜਨ ਲਈ ਹਰਮੋਨੀਅਮ, ਤਬਲਾ ਅਤੇ ਢੋਲਕੀ ਦਿੱਤੀ ਗਈ 21-Jan-2019 Rattandeep Sandhu, DPO Ferozepur honoured for her excellent work under Beti Bachao Beti Padhao campaign 21-Jan-2019 ਲੜਕੀਆਂ ਦੇ ਲਿੰਗ ਅਨੁਪਾਤ 'ਚ ਹੋਇਆ ਵਾਧਾ 21-Jan-2019 ਦੇਵ ਸਮਾਜ ਕਾਲਜ 'ਚ 26ਵੀਂ ਅਲੂਮਨੀ ਮੀਟ ਦਾ ਆਯੋਜਨ 21-Jan-2019 ਉੱਘੀ ਸਾਇਕਲਿਸਟ ਅਤੇ ਪਰਬਤਾਰੋਹੀ ਜੋਤੀ ਰੋਗਾਂਲਾ : ਸਰਹੱਦੀ ਖੇਤਰ ਦੀਆਂ ਲੜਕੀਆਂ ਨੂੰ ”ਆਤਮ ਵਿਸਵਾਸ਼” ਪੈਦਾ ਕਰਨ ਦੀ ਦਿੱਤੀ ਪ੍ਰੇਰਣਾ 21-Jan-2019 डी.सी.एम. इंटरनैशनल के विद्यार्थियों ने वार्षिक समारोह में दिया पर्यावरण संरक्षण का संदेश 20-Jan-2019
Back to Top