Ferozepur News

ਧੁੰਦ ਦੇ ਮੱਦੇਨਜਰ ਮਯੰਕ ਫਾਊਂਡੇਸ਼ਨ ਵੱਲੋਂ ਵਾਹਨਾਂ ਤੇ ਰਿਫਲੈਕਟ ਸਟਿੱਕਰ ਲਗਾਏ ਗਏ

ਮਿਅੰਕ ਫਾਊਂਡੇਸ਼ਨ ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਕਰ ਲਈ ਹੈ ਸ਼ਲਾਘਾਯੋਗ ਕੰਮ- ਪਰਮਿੰਦਰ ਸਿੰਘ ਪਿੰਕੀ

ਧੁੰਦ ਦੇ ਮੱਦੇਨਜਰ ਮਯੰਕ ਫਾਊਂਡੇਸ਼ਨ ਵੱਲੋਂ ਵਾਹਨਾਂ ਤੇ ਰਿਫਲੈਕਟ ਸਟਿੱਕਰ ਲਗਾਏ ਗਏ
ਮਿਅੰਕ ਫਾਊਂਡੇਸ਼ਨ ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਕਰ ਲਈ ਹੈ ਸ਼ਲਾਘਾਯੋਗ ਕੰਮ- ਪਰਮਿੰਦਰ ਸਿੰਘ ਪਿੰਕੀ

ਧੁੰਦ ਦੇ ਮੱਦੇਨਜਰ ਮਯੰਕ ਫਾਊਂਡੇਸ਼ਨ ਵੱਲੋਂ ਵਾਹਨਾਂ ਤੇ ਰਿਫਲੈਕਟ ਸਟਿੱਕਰ ਲਗਾਏ ਗਏ

ਫਿਰੋਜ਼ਪੁਰ, 27.12.2019: ਸਿੱਖਿਆ, ਟ੍ਰੈਫਿਕ ਸੂਝ, ਖੇਡਾਂ ਅਤੇ ਹੋਰ ਸਮਾਜਿਕ ਗਤੀਵਿਧੀਆਂ ਲਈ ਬਣਾਈ ਗਈ ਮੋਢੀ ਸੰਸਥਾ ਮਯੰਕ ਫਾਊਂਡੇਸ਼ਨ ਵੱਲੋਂ ਦੂਜੇ ਪੜਾਅ ਵਿੱਚ ਸੱਤ ਨੰਬਰ ਚੁੰਗੀ ਫਿਰੋਜ਼ਪੁਰ ਛਾਉਣੀ ਵਿਖੇ ਇੱਕ ਹਜ਼ਾਰ ਰਿਫ਼ਲੈਕਟਰ ਲਗਾਏ ਗਏ। ਜ਼ਿਲ੍ਹਾ ਟ੍ਰੈਫ਼ਿਕ ਇੰਚਾਰਜ ਕੁਲਦੀਪ ਕੁਮਾਰ ਅਤੇ ਉਨਾਂ ਦੀ ਟੀਮ ਦੀ ਅਗਵਾਈ ਵਿੱਚ ਧੁੰਦ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਦੁਰਘਟਨਾਵਾਂ ਤੋਂ ਬਚਣ ਲਈ ਹਲਕੇ ਤੇ ਭਾਰੀ ਵਾਹਨਾਂ ਉੱਤੇ ਰਿਫਲੈਕਟਰ ਲਗਾਏ ਗਏ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮਯੰਕ ਫਾਊਂਡੇਸ਼ਨ ਤੋਂ ਦੀਪਕ ਗਰੋਵਰ ਅਤੇ ਰਾਕੇਸ਼ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਮਯੰਕ ਫਾਊਂਡੇਸ਼ਨ ਵੱਲੋਂ ਜੋ ਟਰੈਫਿਕ ਜਾਗਰੂਕਤਾ ਦਾ ਬੀੜਾ ਚੁੱਕਿਆ ਗਿਆ ਹੈ ਇਹ ਉਸੇ ਮੁਹਿੰਮ ਦੀ ਇੱਕ ਕੜੀ ਹੈ । ਉਹਨਾਂ ਦੱਸਿਆ ਕਿ ਅੱਜ ਧੁੰਦ ਕਾਰਨ ਹੋ ਰਹੇ ਵਾਹਨਾਂ ਦੇ ਐਕਸੀਡੈਂਟ ਕਾਰਨ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ । ਇਸ ਲਈ ਮਯੰਕ ਫਾਊਂਡੇਸ਼ਨ ਵੱਲੋਂ ਲਗਾਤਾਰ ਲੋਕਾਂ ਨੂੰ ਵਾਹਨ ਹੌਲੀ ਅਤੇ ਸੂਝ ਨਾਲ ਚਲਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਹ ਜਾਗਰੂਕਤਾ ਮੁਹਿੰਮ ਪੰਜਾਬ ਪੁਲਿਸ ਨਾਲ ਮਿਲ ਕੇ ਚਲਾਈ ਗਈ ।ਦੀਪਕ ਸ਼ਰਮਾ ਨੇ ਦੱਸਿਆ ਇਸ ਮੁਹਿੰਮ ਦਾ ਤੀਜੇ ਪੜਾਅ ਇੱਕ ਜਨਵਰੀ 2020 ਨੂੰ ਇੱਕ ਹਜ਼ਾਰ ਰਿਫਲੈਕਟਰ ਲਗਾਏ ਜਾਣਗੇ ।

ਧੁੰਦ ਦੇ ਮੱਦੇਨਜਰ ਮਯੰਕ ਫਾਊਂਡੇਸ਼ਨ ਵੱਲੋਂ ਵਾਹਨਾਂ ਤੇ ਰਿਫਲੈਕਟ ਸਟਿੱਕਰ ਲਗਾਏ ਗਏ
ਹਲਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਆਪਣੀ ਪੂਰੀ ਟੀਮ ਗੁਲਸ਼ਨ ਮੌਗਾ, ਰਿੰਕੂ ਗਰੋਵਰ, , ਬਲਬੀਰ ਬਾਠ, ਰਿਸ਼ੀ ਸ਼ਰਮਾ, ਪਰਮਿੰਦਰ ਹਾਂਡਾ, ਬਲੋਸਮ ਆਦਿ ਸਮੇਤ ਹਾਜ਼ਰ ਹੋਏ ਅਤੇ ਵਾਹਨਾਂ ਨੂੰ ਰਿਫਲੈਕਟਰ ਵੀ ਲਗਾਏ ।
ਇਸ ਮੌਕੇ ਅਮਿਤ ਆਨੰਦ, ਕਮਲ ਸ਼ਰਮਾ, ਦੀਪਕ ਸ਼ਰਮਾ, ਡਾ. ਤਨਜੀਤ ਬੇਦੀ, ਸੁਨੀਲ ਅਰੋੜਾ, ਸੁਮਿਤ ਗਲਹੋਤਰਾ, ਚਰਨਜੀਤ ਸਿੰਘ ਚਹਿਲ, ਸੰਦੀਪ ਸਹਿਗਲ, ਸਵੀਟਨ ਅਰੋੜਾ ,ਰੋਹਿਤ ਗਰਗ, ਡਾ ਗਜ਼ਲਪ੍ਰੀਤ ਸਿੰਘ, ਰਾਕੇਸ਼ ਕੁਮਾਰ, ਚੰਦਰ ਮੋਹਨ ਹਾਂਡਾ , ਦੀਪਕ ਗਰੋਵਰ ਦਿਨੇਸ਼ ਗੁਪਤਾ, ਰੁਪਿੰਦਰ ਕਪੂਰ ਦਿਨੇਸ਼ ਕੱਕੜ ,ਵਿਕਾਸ ਹੰਬਰ, ਇਜ.ਬੋਹੜ ਸਿੰਘ ,ਲੋਕੇਸ਼ ਸ਼ਰਮਾ , ਦਲਜੀਤ ਸਿੰਘ ਡੀ ਐਮ ਜਨਰੈਟਰ, ਸੰਦੀਪ ਸਹਿਗਲ ,ਦੀਪਕ ਨਰੂਲਾ ,ਹਰਿੰਦਰ ਭੁੱਲਰ ,ਮਨੋਜ ਗੁਪਤਾ ,ਆਸ਼ੂ ਸ਼ਰਮਾ, ਵਿਕਾਸ ਵਾਸੀ , ਬਲਦੇਵ ਸਲੂਜਾ ਪ੍ਰੈਜ਼ੀਡੈਂਟ ਰੋਟਰੀ ਕਲੱਬ ,ਅਸ਼ਵਨੀ ਸ਼ਰਮਾ ਹਾਜ਼ਰ ਸਨ ।

Related Articles

Back to top button